Skip to main content

ਖ਼ਤਰਨਾਕ ਕੂੜਾ-ਕਰਕਟ ਸੰਬੰਧੀ ਜਾਣਕਾਰੀ ਅਤੇ ਸੇਵਾਵਾਂ

ਜੇਕਰ ਤੁਸੀਂ ਕਿੰਗ ਕਾਊਂਟੀ (King County) ਵਿੱਚ ਰਹਿੰਦੇ ਜਾਂ ਕੰਮ ਕਰਦੇ ਹੋ, ਤਾਂ ਅਸੀਂ ਖ਼ਤਰਨਾਕ ਰਸਾਇਣਾਂ ਤੋਂ ਤੁਹਾਡੀ ਅਤੇ ਵਾਤਾਵਰਨ ਨੂੰ ਬਚਾਉਣ ਲਈ ਖ਼ਤਰਨਾਕ ਕੂੜਾ-ਕਰਕਟ ਦੇ ਨਿਬੇੜੇ ਲਈ ਸੌਖੀਆਂ ਨਿਬੇੜਾ ਚੋਣਾਂ ਅਤੇ ਵਸੀਲੇ ਪੇਸ਼ ਕਰਦੇ ਹਾਂ।

a mother and son in a grocery store aisle

ਆਮ ਖ਼ਤਰਨਾਕ ਉਤਪਾਦ

ਨਾ ਵਰਤੇ ਗਏ, ਪੁਰਾਣੇ ਜਾਂ ਬੇਲੋੜੇ ਖ਼ਤਰਨਾਕ ਉਤਪਾਦਾਂ ਨੂੰ ਸਟੋਰ ਕਰਨਾ ਖ਼ਤਰਨਾਕ ਹੋ ਸਕਦਾ ਹੈ। ਜੇਕਰ ਇਹਨਾਂ ਉਤਪਾਦਾਂ ਨੂੰ ਕੂੜੇ ਵਿੱਚ ਸੁੱਟਿਆ ਜਾਵੇ ਜਾਂ ਡਰੇਨ ਵਿੱਚ ਵਹਾ ਦਿੱਤਾ ਜਾਵੇ ਤਾਂ ਇਹ ਲੋਕਾਂ ਅਤੇ ਵਾਤਵਰਨ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ। ਤੁਸੀਂ ਉਤਪਾਦ ‘ਤੇ ਲੱਗੇ ਲੇਬਲ ਪੜ੍ਹ ਕੇ ਖ਼ਤਰਨਾਕ ਉਤਪਾਦਾਂ ਦੀ ਪਛਾਣ ਕਰ ਸਕਦੇ ਹੋ। ਖ਼ਤਰਨਾਕ ਉਤਪਾਦਾਂ 'ਤੇ ਲੇਬਲ ਲੱਗੇ ਹੁੰਦੇ ਹਨ ਜਿੰਨ੍ਹਾਂ ਉੱਪਰ ਇਹ ਸ਼ਬਦ ਲਿਖੇ ਹੁੰਦੇ ਹਨ danger (ਖ਼ਤਰਾ), poison (ਜ਼ਹਿਰ), warning (ਚੇਤਾਵਨੀ), ਜਾਂ caution (ਸਾਵਧਾਨ)

Icon of bottles with the EPA Safer Choice logo and Cradle to Cradle logo

ਸਭ ਤੋਂ ਵੱਧ ਸੁਰੱਖਿਅਤ

ਅਗਲੇ ਜਾਂ ਪਿਛਲੇ ਪਾਸੇ ਅਜਿਹੇ ਲੋਗੋ ਵਾਲਾ ਉਤਪਾਦ ਲੱਭੋ।

ਕਿਰਪਾ ਕਰਕੇ ਧਿਆਨ ਦਿਓ: EPA Safer Choice ਉਤਪਾਦ ਆਪਣੇ ਉਤਪਾਦਾਂ ਦੀ ਸ਼੍ਰੇਣੀ ਵਿੱਚ ਸਭ ਤੋਂ ਸੁਰੱਖਿਅਤ ਹੁੰਦੇ ਹਨ, ਭਾਵੇਂ ਲੇਬਲ ‘ਤੇ CAUTION (ਸਾਵਧਾਨ) ਲਿਖਿਆ ਹੋਇਆ ਹੈ।

Icon of a bottle that does not have the words caution, warning, danger, or poison on the label

ਪੂਰੀ ਤਰ੍ਹਾਂ ਸੁਰੱਖਿਅਤ

ਉਹ ਉਤਪਾਦ ਚੁਣੋ, ਜਿਹਨਾਂ ਦੇ ਲੇਬਲ ‘ਤੇ CAUTION (ਸਾਵਧਾਨ), WARNING (ਚੇਤਾਵਨੀ), DANGER (ਖ਼ਤਰਾ) ਜਾਂ POISON (ਜ਼ਹਿਰ) ਸ਼ਬਦ ਨਾ ਲਿਖੇ ਹੋਣ।

Icon of a bottle with the words Caution and Warning

ਕੁਝ ਹੱਦ ਤੱਕ ਹਾਨੀਕਾਰਕ

ਉਹ ਉਤਪਾਦ ਚੁਣੋ, ਜਿੰਨ੍ਹਾਂ ‘ਤੇ CAUTION (ਸਾਵਧਾਨ) ਜਾਂ WARNING (ਚੇਤਾਵਨੀ) ਸ਼ਬਦ ਲਿਖੇ ਹੋਣ।

Icon of a bottle with the words Danger and Poison

ਸਭ ਤੋਂ ਵੱਧ ਹਾਨੀਕਾਰਕ - ਪਰਹੇਜ਼ ਕਰੋ

ਜਿੰਨ੍ਹਾਂ ਉਤਪਾਦਾਂ ‘ਤੇ DANGER (ਖਤਰਾ) ਜਾਂ POISON (ਜ਼ਹਿਰ) ਸ਼ਬਦ ਲਿਖੇ ਹੋਣ, ਉਹਨਾਂ ਤੋਂ ਪਰਹੇਜ਼ ਕਰੋ। ਇਹ ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਸਭ ਤੋਂ ਵੱਧ ਹਾਨੀਕਾਰਕ ਹਨ।

ਸੁਰੱਖਿਅਤ ਨਿਬੇੜੇ ਲਈ 3 ਪੜਾਅ

Staff person wearing protective gear unloads hazardous wastes from the trunk of a car
step 1

ਚੀਜ਼ਾਂ ਇਕੱਠੀਅਾਂ ਕਰਨਾ:

ਜੇਕਰ ਲੇਬਲ ਉੱਤੇ ਇਹ ਸ਼ਬਦ ਲਿਖੇ ਹੋਣ, danger (ਖ਼ਤਰਾ), poison (ਜ਼ਹਿਰ), warning (ਚੇਤਾਵਨੀ) ਜਾਂ caution (ਸਾਵਧਾਨ) ਤਾਂ ਇਹ ਖ਼ਤਰਨਾਕ ਕੂੜਾ-ਕਰਕਟ ਹੈ।

ਜੋ ਚੀਜਾਂ ਅਸੀਂ ਮਨਜ਼ੂਰ ਕਰਦੇ ਹਾਂ, ਉਹਨਾਂ ਦੀ ਇਹ ਸੂਚੀ ਦੇਖੋ।

step 2

ਨਿਬੇੜੇ ਲਈ ਤਿਆਰੀ:

ਚੀਜ਼ਾਂ ਨੂੰ ਉਹਨਾਂ ਦੇ ਅਸਲੀ ਕੰਟੇਨਰਾਂ ਵਿੱਚ ਰੱਖੋ, ਜਿਹਨਾਂ ਉਤਪਾਦਾਂ ਉੱਤੇ ਚਿੰਨ੍ਹ ਨਾ ਲੱਗੇ ਹੋਣ, ਉਹਨਾਂ ਉੱਤੇ ਲੇਬਲ ਲਗਾਓ ਅਤੇ ਚੀਜ਼ਾਂ ਨੂੰ ਸੰਭਾਲ ਕੇ ਰੱਖੋ, ਤਾਂ ਜੋ ਉਹ ਉਲਟਣ ਜਾਂ ਲੀਕ ਨਾ ਹੋਣ। ਉਤਪਾਦਾਂ ਨੂੰ ਆਪਣੇ ਵਹੀਕਲ ਦੇ ਯਾਤਰੀ ਕੰਪਾਰਟਮੈਂਟ ਤੋਂ ਦੂਰ ਸਾਂਭੋ।

step 3

ਚੀਜ਼ਾਂ ਨੂੰ ਛੱਡਣਾ (ਡ੍ਰੌਪ ਔਫ):

ਆਪਣੀਆਂ ਚੀਜ਼ਾਂ ਨੂੰ ਨਿਬੇੜਾ ਫੈਸਿਲਟੀ ਵਿੱਚ ਲੈ ਕੇ ਆਓ। ਸੇਵਾ ਲਈ ਫੰਡ ਪਹਿਲਾਂ ਤੋਂ ਹੀ ਤੁਹਾਡੇ ਉਪਯੋਗਤਾ ਬਿੱਲ ਵਿੱਚ ਜੁੜਿਆ ਹੋਣ ਕਰਕੇ ਇਸ ਦੀ ਕੋਈ ਫ਼ੀਸ ਨਹੀਂ ਹੈ।

ਆਪਣੇ ਨੇੜਲਾ ਨਿਬੇੜਾ ਸਥਾਨ ਲੱਭੋ

  • North Seattle
    ਐਤਵਾਰ – ਮੰਗਲਵਾਰ

    12550 Stone Ave N Seattle, WA 98133
    ਸਵੇਰੇ 9:00 ਵਜੇ - ਸ਼ਾਮ 5:00 ਵਜੇ ਤੱਕ

    4 ਜੁਲਾਈ, ਥੈਂਕਸਗਿਵਿੰਗ ਡੇ, ਕ੍ਰਿਸਮਸ ਡੇ, ਅਤੇ ਨਿਊ ਯੀਅਰਸ ਡੇ ਲਈ ਬੰਦ।

  • South Seattle (ਸਾਊਥ ਸੀਐਟਲ)
    ਵੀਰਵਾਰ – ਸ਼ਨਿੱਚਰਵਾਰ

    8100 2nd Ave S Seattle, WA 98108
    ਸਵੇਰੇ 9:00 ਵਜੇ - ਸ਼ਾਮ 5:00 ਵਜੇ ਤੱਕ

    ਟ੍ਰਾਂਸਫਰ ਸਟੇਸ਼ਨ ਤੋਂ ਅੱਗੇ ਸਥਿਤ ਹੈ।
    4 ਜੁਲਾਈ, ਥੈਂਕਸਗਿਵਿੰਗ ਡੇ, ਕ੍ਰਿਸਮਸ ਡੇ, ਅਤੇ ਨਿਊ ਯੀਅਰਸ ਡੇ ਲਈ ਬੰਦ।

  • Factoria
    ਮੰਗਲਵਾਰ – ਸ਼ੁੱਕਰਵਾਰ, ਸ਼ਨਿੱਚਰਵਾਰ ਅਤੇ ਐਤਵਾਰ

    13800 SE 32nd St. Bellevue, WA 98005
    ਸਵੇਰੇ 8 ਵਜੇ – ਸ਼ਾਮ 4 ਵਜੇ (ਮੰਗਲ-ਸ਼ੁੱਕਰ), ਸਵੇਰੇ 9 ਵਜੇ – ਸ਼ਾਮ 5 ਵਜੇ (ਸ਼ਨਿੱਚਰ-ਐਤ)

    Factoria (ਫੈਕਟੋਰੀਆ) ਫੈਸਿਲਟੀ ਟ੍ਰਾਂਸਫਰ ਸਟੇਸ਼ਨ ਵਿਖੇ ਸਥਿਤ ਹੈ। ਥੈਂਕਸਗਿਵਿੰਗ ਡੇ, ਕ੍ਰਿਸਮਸ ਡੇ, ਅਤੇ ਨਿਊ ਯੀਅਰਸ ਡੇ ਲਈ ਬੰਦ।

  • Auburn
    ਸ਼ਨਿੱਚਰਵਾਰ - ਐਤਵਾਰ

    1101 Outlet Collection Way, Auburn, WA 98001
    ਸਵੇਰੇ 10 ਵਜੇ – ਸ਼ਾਮ 5 ਵਜੇ

    Auburn Wastemobile (ਔਬਰਨ ਵੇਸਟਮੋਬਾਈਲ) ਲੋਕੇਸ਼ਨ ਸਾਰਾ ਸਾਲ, ਸ਼ਨਿੱਚਰ-ਐਤਵਾਰ ਨੂੰ ਖੁੱਲ੍ਹੀ ਰਹਿੰਦੀ ਹੈ। ਮਰੀਨ ਫਲੇਅਰਸ ਇਸ ਲੋਕੇਸ਼ਨ ‘ਤੇ ਮਨਜ਼ੂਰ ਨਹੀਂ ਕੀਤੇ ਜਾਂਦੇ ਹਨ।
    ਇਹ ਸਥਾਨ 30 ਨਵੰਬਰ, ਦਸੰਬਰ 1, ਦਸੰਬਰ 28-29 ਨੂੰ ਬੰਦ ਹੈ।


Wastemobile - ਖ਼ਤਰਨਾਕ ਕੂੜਾ-ਕਰਕਟ ਲਈ ਮੋਬਾਈਲ ਉਗਰਾਹੀ ਸੇਵਾ


ਕਿੰਗ ਕਾਊਂਟੀ (King County) ਦੇ ਸਾਰੇ ਨਿਵਾਸੀਆਂ ਅਤੇ ਛੋਟੇ ਬਿਜ਼ਨਸਾਂ ਲਈ ਚਲਦੀ ਫਿਰਦੀ ਮੁਫ਼ਤ ਕਲੈਕਸ਼ਨ ਸੇਵਾ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਉੁਹਨਾਂ ਦੇ ਘਰੇਲੂ ਅਤੇ ਵਪਾਰਕ ਖ਼ਤਰਨਾਕ ਕੂੜਾ-ਕਰਕਟ ਨੂੰ ਇੱਕਠਾ ਕਰਕੇ ਲਿਜਾਣ ਲਈ ਸਹੂਲਤ ਵਾਲੀਆਂ ਥਾਵਾਂ ਮੁਹੱਈਆ ਕਰਦੀ ਹੈ।

 

ਪਤਾ ਕਰੋ ਕਿ ਵੇਸਟਮੋਬਾਈਲ (Wastemobile), ਜੋ ਕਿ ਸਾਡੀ ਚੱਲਦੀ-ਫਿਰਦੀ ਘਰੇਲੂ ਖ਼ਤਰਨਾਕ ਕੂੜਾ-ਕਰਕਟ ਡ੍ਰੌਪ-ਔਫ ਸੇਵਾ ਹੈ, ਤੁਹਾਡੀ ਨੇੜੇ ਕਮਿਊਨਟੀ ਵਿੱਚ ਕਦੋਂ ਆਉਂਦੀ ਹੈ।

Graphic of a green car at a Wastemobile event

ਹੋਮ ਕਲੈਕਸ਼ਨ ਪ੍ਰੋਗਰਾਮ (Home Collection Program)

ਕੀ ਤੁਹਾਡੀ ਉਮਰ 65 ਸਾਲ ਜਾਂ ਇਸਤੋਂ ਵੱਧ ਹੈ, ਜਾਂ ਤੁਸੀਂ ਅਪਾਹਜ ਹੋ? ਜੇਕਰ ਤੁਹਾਡੇ ਕੋਲ ਕੋਈ ਵਹੀਕਲ ਨਹੀਂ ਹੈ ਅਤੇ ਤੁਸੀਂ ਕਿਸੇ ਹੋਰ ਢੰਗ ਨਾਲ ਖਤਰਨਾਕ ਕੂੜਾ-ਕਰਕਟ ਉਗਰਾਹੀ ਸਥਾਨ ਤਾਈਂ ਪਹੁੰਚ ਕਰਨ ਦੇ ਯੋਗ ਨਹੀਂ ਹੋ, ਤਾਂ ਤੁਸੀਂ ਆਪਣੇ ਘਰੋਂ ਕੂੜਾ-ਕਰਕਟ ਲੈ ਜਾਣ ਦਾ ਸਮਾਂ ਤੈਅ ਕਰਨ ਲਈ ਸਾਨੂੰ ਕਾਲ ਕਰ ਸਕਦੇ ਹੋ। ਹੋਮ ਕਲੈਕਸ਼ਨ ਪ੍ਰੋਗਰਾਮ (Home Collection Program) ਲਈ ਫੰਡ ਪਹਿਲਾਂ ਹੀ ਤੁਹਾਡੇ ਉਪਯੋਗਿਤਾ ਬਿਲ ਵਿੱਚ ਜੁੜਿਆ ਹੁੰਦਾ ਹੈ, ਇਸ ਲਈ ਤੁਹਾਡੀਆਂ ਚੀਜ਼ਾਂ ਲੈ ਜਾਉਣ ਦੇ ਸਮੇਂ ਕੋਈ ਫੀਸ ਨਹੀਂ ਲਈ ਜਾਵੇਗੀ।



ਕੂੜਾ-ਕਰਕਟ ਚਕਾੳਣ ਵਾਸਤੇ ਸਮਾਂ ਤੈਅ ਕਰਨ ਲਈ ਸੰਪਰਕ ਕਰੋ

206-296-4692

ਸੋਮਵਾਰ - ਸ਼ਨਿੱਚਰਵਾਰ, ਸਵੇਰੇ 9 ਵਜੇ ਤੋਂ ਸ਼ਾਮ 5 ਵਜੇ (ਛੁੱਟੀਆਂ ਨੂੰ ਛੱਡ ਕੇ) ਦੁਭਾਸ਼ੀਏ ਬੇਨਤੀ ਕਰਨ ਉੱਤੇ ੳੁਪਲੱਬਧ ਹਨ

ਕੀ ਕਿੰਗ ਕਾਊਂਟੀ (King County) ਵਿੱਚ ਤੁਹਾਡੇ ਬਿਜ਼ਨਸ ਹਨ?

ਬਿਜ਼ਨਸ ਦੇ ਤੌਰ ‘ਤੇ, ਆਪਣੀ ਖ਼ਤਰਨਾਕ ਸਮੱਗਰੀ ਦਾ ਇੰਤਜ਼ਾਮ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ ਤਾਂ ਜੋ ਇਹ ਤੁਹਾਡੇ ਕਾਮਿਆਂ, ਕਮਿਊਨਟੀ, ਜਾਂ ਵਾਤਾਵਰਨ ਨੂੰ ਨੁਕਸਾਨ ਨਾ ਪਹੁੰਚਾਵੇ। ਅਸੀਂ ਮੁਫ਼ਤ ਵਿੱਚ ਯੋਗ ਕਾਰੋਬਾਰੀਆਂ ਦੀ ਉਹਨਾਂ ਦੇ ਖ਼ਤਰਨਾਕ ਕੂੜਾ-ਕਰਕਟ ਦਾ ਨਿਬੇੜਾ ਕਰਨ ਵਿੱਚ ਮਦਦ ਕਰ ਸਕਦੇ ਹਾਂ। ਅਸੀਂ ਸੁਧਾਰਾਂ ਲਈ ਉਸੇ ਥਾਂ ‘ਤੇ ਸਲਾਹ ਸੇਵਾਵਾਂ, ਅਨੁਕੂਲਿਤ ਸਿਫ਼ਾਰਿਸ਼ਾਂ ਅਤੇ ਕੈਸ਼ ਬੈਕ ਵੀ ਪੇਸ਼ ਕਰਦੇ ਹਾਂ। ਇਹਨਾਂ ਸਾਰੀਆਂ ਸੇਵਾਵਾਂ ਲਈ ਫੰਡ ਪਹਿਲਾਂ ਹੀ ਤੁਹਾਡੇ ਉਪਯੋਗਿਤਾ ਬਿਲ ਵਿੱਚ ਜੁੜਿਆ ਹੁੰਦਾ ਹੈ, ਇਸ ਲਈ ਉਹ ਬਿਨਾਂ ਵਾਧੂ ਫੀਸ ਦੇ ਉਪਲਬਧ ਹਨ।



ਹੋਰ ਜਾਣਨ ਅਤੇ ਪਤਾ ਕਰਨ ਲਈ ਕਿ ਕੀ ਤੁਹਾਡਾ ਬਿਜ਼ਨਸ ਯੋਗ ਹੈ ਜਾਂ ਨਹੀਂ, ਕਾਲ ਕਰੋ

206-296-4692

ਸੋਮਵਾਰ - ਸ਼ਨਿੱਚਰਵਾਰ, ਸਵੇਰੇ 9 ਵਜੇ ਤੋਂ ਸ਼ਾਮ 5 ਵਜੇ (ਛੁੱਟੀਆਂ ਨੂੰ ਛੱਡ ਕੇ) ਦੁਭਾਸ਼ੀਏ ਬੇਨਤੀ ਕਰਨ ਉੱਤੇ ੳੁਪਲੱਬਧ ਹਨ

ਖ਼ਤਰਨਾਕ ਕੂੜਾ-ਕਰਕਟ ਸਹਾਇਤਾ ਲਾਈਨ

ਨਿਵਾਸੀ ਅਤੇ ਛੋਟੇ ਕਾਰੋਬਾਰੀ ਸਹੀ ਢੰਗ ਨਾਲ ਖ਼ਤਰਨਾਕ ਕੂੜਾ-ਕਰਕਟ ਦਾ ਨਿਬੇੜਾ ਕਰਨ, ਘੱਟ ਜ਼ਹਿਰੀਲੇ ਉਤਪਾਦਾਂ ਦੀ ਵਰਤੋਂ ਅਤੇ ਹੋਰ ਸਬੰਧਤ ਵਿਸ਼ਿਆਂ ਬਾਰੇ ਜਾਣਕਾਰੀ ਲੈਣ ਲਈ ਫੋਨ ਕਰ ਸਕਦੇ ਹਨ।

ਸਮਾਂ-

ਸੋਮਵਾਰ - ਸ਼ਨਿੱਚਰਵਾਰ, ਸਵੇਰੇ 9 ਵਜੇ ਤੋਂ ਸ਼ਾਮ 5 ਵਜੇ (ਛੁੱਟੀਆਂ ਨੂੰ ਛੱਡ ਕੇ)

ਖ਼ਤਰਨਾਕ ਕੂੜਾ-ਕਰਕਟ ਸਹਾਇਤਾ ਲਾਈਨ
206-296-4692*

ਈਮੇਲ
haz.waste@kingcounty.gov

Garden Hotline (ਗਾਰਡਨ ਹੌਟਲਾਈਨ)

ਨਿਵਾਸੀ ਅਤੇ ਲੈਂਡਸਕੇਪ ਸਬੰਧੀ ਪੇਸ਼ੇਵਰ ਬਾਗਬਾਨੀ ਬਾਰੇ ਸਵਾਲਾਂ ਲਈ ਮੁਫ਼ਤ ਮਾਹਰ ਮਦਦ ਲਈ Garden Hotline (ਗਾਰਡਨ ਹੌਟਲਾਈਨ) ਨੂੰ ਫੋਨ ਕਰ ਸਕਦੇ ਹਨ।

ਸਮਾਂ-

ਸੋਮਵਾਰ - ਸ਼ਨਿੱਚਰਵਾਰ, ਸਵੇਰੇ 9 ਵਜੇ ਤੋਂ ਸ਼ਾਮ 5 ਵਜੇ (ਛੁੱਟੀਆਂ ਨੂੰ ਛੱਡ ਕੇ)

Garden Hotline (ਗਾਰਡਨ ਹੌਟਲਾਈਨ)
206-633-0224*

ਵੈੱਬਸਾਈਟ
gardenhotline.org

ਸਾਡੇ ਬਾਰੇ

ਖ਼ਤਰਨਾਕ ਕੂੜਾ-ਕਰਕਟ ਪ੍ਰਬੰਧਨ ਪ੍ਰੋਗਰਾਮ ਕਿੰਗ ਕਾਊਂਟੀ (King County) ਵਿੱਚ ਖ਼ਤਰਨਾਕ ਸਮੱਗਰੀਆਂ ਦੇ ਉਤਪਾਦਨ, ਵਰਤੋਂ, ਸਟੋਰੇਜ ਅਤੇ ਨਿਬੇੜੇ ਨਾਲ ਪੈਦਾ ਹੋਣ ਵਾਲੇ ਖਤਰੇ ਨੂੰ ਘੱਟ ਕਰਕੇ ਜਨਤਕ ਸਿਹਤ ਅਤੇ ਵਾਤਾਵਰਨ ਸਬੰਧੀ ਕੁਆਲਟੀ ਦੀ ਰੱਖਿਆ ਕਰਦਾ ਹੈ ਅਤੇ ਇਸ ਵਿੱਚ ਵਾਧਾ ਕਰਦਾ ਹੈ। ਸਾਡੀ ਖੇਤਰੀ ਸਾਂਝੇਦਾਰੀ ਹੈ, ਜੋ City of Seattle (ਸਿਟੀ ਔਫ ਸੀਐਟਲ), 37 ਹੋਰ ਸ਼ਹਿਰਾਂ, ਦੋ ਟ੍ਰਾਈਬਸ ਅਤੇ ਅਸੰਗਠਿਤ ਖੇਤਰਾਂ ਸਮੇਤ ਪੂਰੇ ਕਿੰਗ ਕਾਊਂਟੀ (King County) ਵਿੱਚ ਸੇਵਾ ਦਿੰਦੀ ਹੈ।

ਜੁੜੇ ਰਹੋ

ਸਾਈਨ ਅਪ ਕਰੋ ਅਤੇ ਸਾਡੇ ਨਵੀਆਂ ਖ਼ਬਰਾਂ ਤੇ ਤੁਹਾਡੇ ਇਲਾਕੇ ਵਿੱਚ ਵੇਸਟਮੋਬਾਈਲ (Wastemobile) ਦੇ ਆਉਣ ਬਾਰੇ ਜਾਣਕਾਰੀ ਲਵੋ। ਯਾਦ ਰੱਖੋ ਕਿ ਨਿਊਜ਼ਲੈਟਰ ਅੰਗਰੇਜ਼ੀ ਵਿੱਚ ਹੋਵੇਗਾ।